ਕਿਵੇਂ ਕੰਮ ਕਰਦਾ ਹੈ

ਆਮ ਵਰਗਾ ਦਿਨ, ਬੱਸ ਦੁਬਾਰਾ ਟਾਈਪ ਕਰਨਾ ਕੱਢ ਕੇ।

NorthGarage ਤੁਹਾਡੀ ਸ਼ਾਪ ਨੂੰ ਆਪਣਾ ਤਰੀਕਾ ਬਦਲਣ ਲਈ ਨਹੀਂ ਕਹਿੰਦਾ। ਇਹ ਦਿਨ ਦੇ ਉਹ ਹਿੱਸੇ ਸਾਂਭ ਲੈਂਦਾ ਹੈ ਜੋ ਕੋਈ ਨਹੀਂ ਕਰਨਾ ਚਾਹੁੰਦਾ: ਲਿਖਣਾ, ਹਿਸਾਬ ਰੱਖਣਾ, ਸਭ ਕੁਝ ਫਿਰ ਤੋਂ ਟਾਈਪ ਕਰਨਾ।

  1. 1

    ਗੱਡੀ ਚੈੱਕ-ਇਨ ਕਰੋ

    ਗੱਡੀ ਛੱਡਣ ਵੇਲੇ ਪਲੇਟ ਜਾਂ VIN ਸਕੈਨ ਕਰੋ, ਹਾਲਤ ਦੀਆਂ ਫੋਟੋਆਂ ਖਿੱਚੋ, ਸ਼ਿਕਾਇਤ ਕਸਟਮਰ ਦੇ ਲਫ਼ਜ਼ਾਂ ਵਿੱਚ ਲਿਖੋ। ਕੰਮ ਹੁਣ ਦਰਜ ਹੈ — ਪਹਿਲੇ ਮਿੰਟ ਤੋਂ ਸਾਫ਼ ਰਿਕਾਰਡ ਨਾਲ।

  2. 2

    ਐਕਟਿਵ ਕਾਰਾਂ ਦੇ ਬੋਰਡ ਤੋਂ ਕੰਮ ਕਰੋ

    ਸ਼ਾਪ ਦੀ ਹਰ ਗੱਡੀ ਇੱਕੋ ਬੋਰਡ 'ਤੇ ਹੈ: hoist 'ਤੇ, ਪਾਰਟਸ ਦੀ ਉਡੀਕ ਵਿੱਚ, ਪਿਕਅੱਪ ਲਈ ਤਿਆਰ। ਨਾ whiteboard ਦੀ ਖੁਦਾਈ, ਨਾ “Civic ਦੀਆਂ ਚਾਬੀਆਂ ਕੀਹਦੇ ਕੋਲ ਨੇ?”

  3. 3

    ਕੰਮ ਕਰਦੇ-ਕਰਦੇ ਨੋਟ ਬੋਲੋ

    “ਦੋਵੇਂ ਅਗਲੇ control arms ਬਦਲੇ, ਦੋ ਪੁਆਇੰਟ ਇੱਕ ਘੰਟੇ, ਪਾਰਟਸ one-forty ਦੇ ਪਏ।” ਇੱਕ ਵਾਰ ਕਿਹਾ, ਇੱਕ ਵਾਰ ਦਰਜ — ਜਦੋਂ ਹੱਥ ਹਾਲੇ ਗੰਦੇ ਹੀ ਹਨ।

  4. 4

    ਕਾਗਜ਼ ਬਣਨ ਤੋਂ ਪਹਿਲਾਂ ਚੈੱਕ ਕਰੋ

    ਬੋਲੇ ਨੋਟ ਸਟ੍ਰਕਚਰਡ ਡਰਾਫਟ ਬਣ ਜਾਂਦੇ ਹਨ: ਪਾਰਟਸ, ਲੇਬਰ, ਜੋੜ ਸਹੀ ਖ਼ਾਨਿਆਂ ਵਿੱਚ। ਤੁਸੀਂ ਝਾਤ ਮਾਰਦੇ ਹੋ, ਜੋ ਠੀਕ ਕਰਨਾ ਹੈ ਕਰਦੇ ਹੋ, ਤੇ ਮਨਜ਼ੂਰੀ ਦਿੰਦੇ ਹੋ। ਕੁਝ ਵੀ ਆਪਣੇ-ਆਪ ਕਸਟਮਰ ਤੱਕ ਨਹੀਂ ਪਹੁੰਚਦਾ।

  5. 5

    ਰਿਕਾਰਡ ਸਾਫ਼ ਰੱਖੋ

    ਫੋਟੋਆਂ, ਨੋਟ, ਇਨਵੌਇਸ ਤੇ ਹਿਸਟਰੀ ਗੱਡੀ ਨਾਲ ਜੁੜੇ ਰਹਿੰਦੇ ਹਨ। ਅਗਲੀ ਵਿਜ਼ਿਟ 'ਤੇ ਪੂਰੀ ਕਹਾਣੀ ਇੱਕ ਟੈਪ ਦੀ ਦੂਰੀ 'ਤੇ — ਤੁਹਾਡੇ ਲਈ ਵੀ ਤੇ ਪੁੱਛਣ ਵਾਲੇ ਕਸਟਮਰ ਲਈ ਵੀ।

20 ਮਿੰਟ ਦੀ ਡੈਮੋ ਬੁੱਕ ਕਰੋ