ਆਪਣਾ ਗੈਰਾਜ ਬੋਲ ਕੇ ਚਲਾਓ। ਕਾਗਜ਼ੀ ਕੰਮ ਸਾਫ਼ ਰੱਖੋ।
NorthGarage AI ਉਹ ਐਡਮਿਨ ਅਸਿਸਟੈਂਟ ਹੈ ਜਿਸ ਨਾਲ ਤੁਹਾਡੀ ਸ਼ਾਪ ਗੱਲ ਕਰ ਸਕਦੀ ਹੈ। ਗੱਡੀਆਂ ਚੈੱਕ-ਇਨ ਕਰੋ, ਚੱਲਦੇ ਕੰਮ ਟਰੈਕ ਕਰੋ, ਫੋਟੋਆਂ ਖਿੱਚੋ — ਤੇ ਬੋਲੇ ਹੋਏ ਨੋਟਾਂ ਤੋਂ ਸਾਫ਼ ਇਨਵੌਇਸ ਡਰਾਫਟ ਬਣਾਓ, ਜੋ ਕਿਤੇ ਵੀ ਜਾਣ ਤੋਂ ਪਹਿਲਾਂ ਤੁਸੀਂ ਆਪ ਚੈੱਕ ਕਰਦੇ ਹੋ।
NorthGarage ਦੇ ਬੀਟਾ ਵਿੱਚ ਹੋਣ ਤੱਕ ਮੁਫ਼ਤ। ਕ੍ਰੈਡਿਟ ਕਾਰਡ ਦੀ ਲੋੜ ਨਹੀਂ। ਕੋਈ ਵੀ ਪੇਡ ਪਲੈਨ ਸ਼ੁਰੂ ਹੋਣ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਅਸੀਂ ਤੁਹਾਨੂੰ ਦੱਸ ਦਿਆਂਗੇ।
“Camry 'ਤੇ ਅਗਲੇ brake pads ਤੇ rotors, ਇੱਕ ਪੁਆਇੰਟ ਦੋ ਘੰਟੇ ਲੇਬਰ, ਪਾਰਟਸ NAPA ਤੋਂ — sixty-eight forty।”
ਕੰਮ ਔਖਾ ਨਹੀਂ। ਔਖਾ ਹੈ ਐਡਮਿਨ।
ਹੱਥ ਕੰਮ 'ਚ, ਤੇ ਫ਼ੋਨ ਵੱਜੀ ਜਾਂਦੇ
ਕਸਟਮਰ ਅੱਪਡੇਟ ਲਈ ਫ਼ੋਨ ਕਰਦੇ ਹਨ ਜਦੋਂ ਹਰ ਮਕੈਨਿਕ ਗੱਡੀ ਹੇਠ ਹੁੰਦਾ ਹੈ। ਵਾਪਸ ਕਰਨ ਵਾਲੀਆਂ ਕਾਲਾਂ ਦਾ ਢੇਰ ਲੱਗ ਜਾਂਦਾ ਹੈ।
ਨੋਟ ਖਿੱਲਰੇ ਪਏ ਹਨ
ਕਾਗਜ਼ ਦੇ ਟੁਕੜੇ, ਟੈਕਸਟ, ਇੱਕ whiteboard ਜਿਸ 'ਤੇ ਕਿਸੇ ਨੂੰ ਯਕੀਨ ਨਹੀਂ। ਗੱਲਾਂ ਵਿੱਚੇ ਰਹਿ ਜਾਂਦੀਆਂ ਹਨ।
ਫੋਟੋਆਂ camera roll ਵਿੱਚ ਗੁਆਚ ਜਾਂਦੀਆਂ
ਡੈਮੇਜ ਤੇ ਘਸੇ ਪਾਰਟਸ ਦੀਆਂ ਫੋਟੋਆਂ ਘਰਦਿਆਂ ਦੀਆਂ ਫੋਟੋਆਂ ਵਿਚਕਾਰ ਦੱਬੀਆਂ ਜਾਂਦੀਆਂ ਹਨ।
ਇਨਵੌਇਸ ਕੰਮ ਤੋਂ ਬਾਅਦ ਬਣਦੇ ਹਨ
ਮਾਲਕ ਰਾਤ ਦੇ 9 ਵਜੇ ਯਾਦਦਾਸ਼ਤ ਦੇ ਸਿਰ 'ਤੇ ਸਾਰਾ ਦਿਨ ਦੁਬਾਰਾ ਟਾਈਪ ਕਰਦਾ ਹੈ। ਪਾਰਟਸ ਤੇ ਲੇਬਰ ਵਿੱਚੇ ਰਹਿ ਜਾਂਦੇ ਹਨ।
ਸ਼ਾਪ ਦੀ ਐਡਮਿਨ ਪਰਤ, ਜਿਸ ਨਾਲ ਤੁਸੀਂ ਗੱਲ ਕਰ ਸਕਦੇ ਹੋ।
ਕੰਮ ਲਿਖ ਲਓ
ਗੱਡੀ ਚੈੱਕ-ਇਨ ਕਰੋ, ਕੰਮ ਕਰਦੇ-ਕਰਦੇ ਬੋਲਦੇ ਜਾਓ, ਤੇ ਸਟ੍ਰਕਚਰਡ ਇਨਵੌਇਸ ਡਰਾਫਟ ਲਓ — ਪਾਰਟਸ, ਲੇਬਰ ਤੇ ਨੋਟ ਸਹੀ ਖ਼ਾਨਿਆਂ ਵਿੱਚ।
- ਫੋਟੋਆਂ ਤੇ VIN ਨਾਲ ਗੱਡੀ ਦਾ ਚੈੱਕ-ਇਨ
- ਵੌਇਸ ਨੋਟ ਇਨਵੌਇਸ ਦੀਆਂ ਲਾਈਨਾਂ ਬਣ ਜਾਂਦੇ ਹਨ
- ਕੁਝ ਵੀ ਭੇਜਣ ਤੋਂ ਪਹਿਲਾਂ ਤੁਸੀਂ ਆਪ ਚੈੱਕ ਕਰਦੇ ਹੋ
ਹਰ ਕੰਮ ਨਜ਼ਰ ਹੇਠ ਰੱਖੋ
ਐਕਟਿਵ ਕਾਰਾਂ ਦਾ ਬੋਰਡ ਦਿਖਾਉਂਦਾ ਹੈ ਕਿ ਕੀ hoist 'ਤੇ ਹੈ, ਕੀ ਪਾਰਟਸ ਦੀ ਉਡੀਕ ਵਿੱਚ ਹੈ, ਤੇ ਕੀ ਪਿਕਅੱਪ ਲਈ ਤਿਆਰ ਹੈ — ਫੋਟੋਆਂ ਤੇ ਹਿਸਟਰੀ ਸਮੇਤ।
- ਐਕਟਿਵ ਕਾਰਾਂ ਦਾ ਬੋਰਡ
- ਟੀਮ ਲਈ ਟਾਸਕ ਤੇ ਫਾਲੋ-ਅੱਪ
- ਕੰਮ ਦੀ ਹਿਸਟਰੀ ਜੋ ਸਾਫ਼ ਰਹਿੰਦੀ ਹੈ
ਪਤਾ ਰੱਖੋ ਪੈਸਾ ਕਿੱਥੇ ਹੈ
ਕੈਸ਼, ਕਾਰਡ, ਸਪਲਾਇਰ ਦਾ ਉਧਾਰ ਤੇ ਪਾਰਟਸ ਦਾ ਖਰਚਾ ਇੱਕੋ ਸੌਖੀ ਝਲਕ ਵਿੱਚ — ਓਨਰ-ਆਪਰੇਟਰ ਲਈ ਬਣੀ, ਅਕਾਊਂਟਿੰਗ ਡਿਪਾਰਟਮੈਂਟ ਲਈ ਨਹੀਂ।
- ਰੋਜ਼ਾਨਾ ਕੈਸ਼ ਤੇ ਫਾਈਨੈਂਸ ਵਿਊ
- ਸਪਲਾਇਰ ਤੇ ਪਾਰਟਸ ਦੇ ਉਧਾਰ ਦਾ ਹਿਸਾਬ
- ਕਲਾਇੰਟਾਂ ਤੇ ਸਪਲਾਇਰਾਂ ਦੇ ਸੰਪਰਕ
ਤੁਹਾਡੀ ਸ਼ਾਪ ਦੀ ਬੋਲੀ ਬੋਲਦਾ ਹੈ।
ਟੀਮਾਂ ਕਈ ਬੋਲੀਆਂ ਬੋਲਦੀਆਂ ਹਨ — ਤੁਹਾਡੇ ਸਾਫਟਵੇਅਰ ਨੂੰ ਵੀ ਬੋਲਣੀਆਂ ਚਾਹੀਦੀਆਂ ਹਨ। ਨੋਟ ਅੰਗਰੇਜ਼ੀ, ਯੂਕਰੇਨੀ, ਫ੍ਰੈਂਚ ਜਾਂ ਰਲੀ-ਮਿਲੀ ਸ਼ਾਪ ਵਾਲੀ ਬੋਲੀ ਵਿੱਚ ਬੋਲੋ — ਕਾਗਜ਼ੀ ਕੰਮ ਫਿਰ ਵੀ ਅੰਗਰੇਜ਼ੀ ਵਿੱਚ ਸਾਫ਼ ਤੇ ਪ੍ਰੋਫੈਸ਼ਨਲ ਨਿਕਲਦਾ ਹੈ। ਇੰਟਰਫੇਸ ਆਪ 16 ਭਾਸ਼ਾਵਾਂ ਵਿੱਚ ਚੱਲਦਾ ਹੈ।
- ਵੌਇਸ ਨੋਟ ਤੁਹਾਡੀ ਬੋਲੀ ਵਿੱਚ, ਇਨਵੌਇਸ ਤੁਹਾਡੇ ਕਸਟਮਰ ਦੀ ਬੋਲੀ ਵਿੱਚ
- ਇੰਟਰਫੇਸ 16 ਭਾਸ਼ਾਵਾਂ ਵਿੱਚ — ਪੰਜਾਬੀ, ਫ੍ਰੈਂਚ, ਸਪੈਨਿਸ਼ ਤੇ ਯੂਕਰੇਨੀ ਸਮੇਤ
- ਸ਼ਾਪ ਦੀ ਤਕਨੀਕੀ ਬੋਲੀ ਸਮਝੀ ਜਾਂਦੀ ਹੈ, ਵਿਗਾੜੀ ਨਹੀਂ
ਗੱਡੀ ਛੱਡਣ ਤੋਂ ਲੈ ਕੇ ਸਾਫ਼ ਕਾਗਜ਼ੀ ਕੰਮ ਤੱਕ।
- 01
ਗੱਡੀ ਚੈੱਕ-ਇਨ ਕਰੋ
ਪਲੇਟ ਜਾਂ VIN, ਫੋਟੋਆਂ, ਕਸਟਮਰ, ਸ਼ਿਕਾਇਤ — ਗੱਡੀ ਛੱਡਣ ਵੇਲੇ ਬੱਸ ਇੱਕ ਮਿੰਟ।
- 02
ਐਕਟਿਵ ਕਾਰਾਂ ਦੇ ਬੋਰਡ ਤੋਂ ਕੰਮ ਕਰੋ
ਸਾਰਿਆਂ ਨੂੰ ਦਿਸਦਾ ਹੈ ਕਿ ਕੀ hoist 'ਤੇ ਹੈ ਤੇ ਕੀ ਉਡੀਕ ਵਿੱਚ ਹੈ।
- 03
ਕੰਮ ਕਰਦੇ-ਕਰਦੇ ਨੋਟ ਬੋਲੋ
ਲੱਗੇ ਪਾਰਟਸ, ਲੇਬਰ ਦਾ ਟਾਈਮ, ਜੋ ਲੱਭਿਆ — ਬੋਲ ਦਿਓ, ਟਾਈਪ ਨਾ ਕਰੋ।
- 04
ਕਾਗਜ਼ ਬਣਨ ਤੋਂ ਪਹਿਲਾਂ ਚੈੱਕ ਕਰੋ
ਹਰ ਡਰਾਫਟ ਤੁਹਾਡੀ ਨਜ਼ਰ ਦੀ ਉਡੀਕ ਕਰਦਾ ਹੈ। ਕੁਝ ਵੀ ਆਪਣੇ-ਆਪ ਬਾਹਰ ਨਹੀਂ ਜਾਂਦਾ।
- 05
ਰਿਕਾਰਡ ਸਾਫ਼ ਰੱਖੋ
ਫੋਟੋਆਂ, ਨੋਟ ਤੇ ਹਿਸਟਰੀ ਕੰਮ ਨਾਲ ਜੁੜੇ ਰਹਿੰਦੇ ਹਨ — ਅਗਲੀ ਵਾਰੀ ਝੱਟ ਲੱਭ ਜਾਂਦੇ ਹਨ।
ਛੋਟੀਆਂ ਸ਼ਾਪਾਂ ਲਈ, ਜਾਣ-ਬੁੱਝ ਕੇ।
NorthGarage ਕੈਨੇਡਾ ਤੇ ਅਮਰੀਕਾ ਦੀਆਂ 1–10 ਬੰਦਿਆਂ ਵਾਲੀਆਂ ਇੰਡੀਪੈਂਡੈਂਟ ਆਟੋ ਰਿਪੇਅਰ ਸ਼ਾਪਾਂ ਲਈ ਬਣਿਆ ਹੈ — ਜਿੱਥੇ ਮਾਲਕ ਹੀ ਸਰਵਿਸ ਅਡਵਾਈਜ਼ਰ ਵੀ ਹੈ, ਪਾਰਟਸ ਮੈਨੇਜਰ ਵੀ ਤੇ ਹਿਸਾਬ-ਕਿਤਾਬ ਵਾਲਾ ਵੀ। ਇਹ ਕੋਈ ਛਾਂਟਿਆ ਹੋਇਆ ਡੀਲਰਸ਼ਿਪ ਸਾਫਟਵੇਅਰ ਨਹੀਂ। ਇਹ ਓਨਰ-ਆਪਰੇਟਰ ਦੇ ਦਿਨ ਤੋਂ ਸ਼ੁਰੂ ਹੁੰਦਾ ਹੈ।
- ਇੰਡੀਪੈਂਡੈਂਟ ਸ਼ਾਪਾਂ, 1–10 ਬੰਦੇ
- ਓਨਰ-ਆਪਰੇਟਰ ਦੀ ਹਕੀਕਤ, ਡੀਲਰਸ਼ਿਪ ਵਾਲੀ ਗੁੰਝਲ ਨਹੀਂ
- ਜਿਵੇਂ ਤੁਹਾਡੀ ਸ਼ਾਪ ਪਹਿਲਾਂ ਹੀ ਚੱਲਦੀ ਹੈ, ਉਸੇ ਨਾਲ ਮਿਲ ਕੇ ਚੱਲਦਾ ਹੈ
ਕੰਟਰੋਲ ਤੁਹਾਡੀ ਸ਼ਾਪ ਦੇ ਹੱਥ ਰਹਿੰਦਾ ਹੈ।
ਕਸਟਮਰ ਤੱਕ ਪਹੁੰਚਣ ਤੋਂ ਪਹਿਲਾਂ ਚੈੱਕਿੰਗ
ਡਰਾਫਟ ਡਰਾਫਟ ਹੀ ਹੁੰਦਾ ਹੈ। ਇਨਵੌਇਸ ਸ਼ਾਪ ਤੋਂ ਬਾਹਰ ਤਾਂ ਹੀ ਜਾਂਦਾ ਹੈ ਜਦੋਂ ਤੁਸੀਂ ਮਨਜ਼ੂਰ ਕਰਦੇ ਹੋ।
ਤੁਹਾਡੇ ਸਟਾਫ ਦਾ ਸਾਥ ਦਿੰਦਾ ਹੈ, ਥਾਂ ਨਹੀਂ ਲੈਂਦਾ
NorthGarage ਦੁਬਾਰਾ ਟਾਈਪ ਕਰਨ ਤੇ ਪਿੱਛੇ ਭੱਜਣ ਦਾ ਕੰਮ ਸਾਂਭਦਾ ਹੈ — ਫ਼ੈਸਲੇ ਤੁਹਾਡੇ ਬੰਦਿਆਂ ਕੋਲ ਰਹਿੰਦੇ ਹਨ।
ਤੁਹਾਡਾ ਡਾਟਾ ਤੁਹਾਡੀ ਸ਼ਾਪ ਦਾ ਹੈ
ਕਸਟਮਰਾਂ ਤੇ ਕੰਮਾਂ ਦਾ ਡਾਟਾ ਸੁਰੱਖਿਅਤ ਰੱਖਿਆ ਜਾਂਦਾ ਹੈ, ਕਦੇ ਵੇਚਿਆ ਨਹੀਂ ਜਾਂਦਾ, ਤੇ ਸਿਰਫ਼ ਉਹਨਾਂ ਪ੍ਰਦਾਤਾਵਾਂ ਕੋਲ ਜਾਂਦਾ ਹੈ ਜਿਹੜੇ ਸਾਡੀ ਪਰਾਈਵੇਸੀ ਪਾਲਿਸੀ ਵਿੱਚ ਦਰਜ ਹਨ।
ਸਭ ਕੁਝ ਪੁੱਟ ਕੇ ਬਦਲਣ ਦੀ ਲੋੜ ਨਹੀਂ
ਚੈੱਕ-ਇਨ ਤੇ ਵੌਇਸ ਨੋਟਾਂ ਤੋਂ ਸ਼ੁਰੂ ਕਰੋ। ਬਾਕੀ ਆਪਣਾ ਤਰੀਕਾ ਜਿਵੇਂ ਹੈ ਉਵੇਂ ਰੱਖੋ।
ਬੀਟਾ ਦੌਰਾਨ ਮੁਫ਼ਤ।
ਕੋਈ ਵੀ ਅੱਜ ਹੀ ਸ਼ੁਰੂ ਕਰ ਸਕਦਾ ਹੈ — ਕ੍ਰੈਡਿਟ ਕਾਰਡ ਦੀ ਲੋੜ ਨਹੀਂ। ਬੀਟਾ ਤੋਂ ਬਾਅਦ ਦੀ ਕੀਮਤ ਹਾਲੇ ਤੈਅ ਨਹੀਂ ਹੋਈ। ਕੋਈ ਵੀ ਪੇਡ ਪਲੈਨ ਸ਼ੁਰੂ ਹੋਣ ਤੋਂ ਘੱਟੋ-ਘੱਟ 14 ਦਿਨ ਪਹਿਲਾਂ ਅਸੀਂ ਤੁਹਾਨੂੰ ਦੱਸ ਦਿਆਂਗੇ।
ਐਡਮਿਨ ਪਿੱਛੇ ਘੱਟ ਸਮਾਂ ਲਾਓ। ਸ਼ਾਪ ਨੂੰ ਸੁਖਾਲਾ ਚਲਾਓ।
ਦੇਖੋ ਤੁਹਾਡਾ ਦਿਨ ਕਿਹੋ ਜਿਹਾ ਲੱਗਦਾ ਹੈ ਜਦੋਂ ਬੋਲੇ ਹੋਏ ਨੋਟ ਸਾਫ਼ ਕਾਗਜ਼ੀ ਕੰਮ ਬਣ ਜਾਂਦੇ ਹਨ।